ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਿਧਾਇਕ ਅੰਗਦ ਸਿੰਘ ਵੱਲੋਂ ਰਾਹੋਂ-ਫਿਲੌਰ ਸੜਕ ਦੇ ਕੰਮ ਦਾ ਸ਼ੁੱਭ ਆਰੰਭ*ਕਰੀਬ 21 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ 25.6 ਕਿਲੋਮੀਟਰ ਲੰਬੀ ਸੜਕ

Spread the love

ਰਾਹੋਂ/ਨਵਾਂਸ਼ਹਿਰ, 1 ਜੂਨ :  ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਚੱਲ ਰਹੀ ਰਾਹੋਂ-ਫਿਲੌਰ ਰੋਡ ਦੇ ਅੱਜ ਉਸ ਸਮੇਂ ਭਾਗ ਖੁੱਲ ਗਏ, ਜਦੋਂ ਹਲਕਾ ਵਿਧਾਇਕ ਅੰਗਦ ਸਿੰਘ ਵੱਲੋਂ ਇਸ ਸੜਕ ਦੀ ਰਿਪੇਅਰ ਦੇ ਕੰਮ ਦਾ ਸ਼ੁੱਭ ਆਰੰਭ ਕੀਤਾ ਗਿਆ। ਕਰੀਬ 25.6 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਦੇ ਕੰਮ ’ਤੇ ਕਰੀਬ 21 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਨੌਜਵਾਨ ਵਿਧਾਇਕ ਨੇ ਦੱਸਿਆ ਕਿ ਉਹ ਬਹੁਤ ਮਾਣ ਨਾਲ ਕਹਿ ਸਕਦੇ ਹਨ ਕਿ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਿਚ ਲੋਕ ਨਿਰਮਾਣ ਵਿਭਾਗ ਦੀ ਕੋਈ ਵੀ ਸੜਕ ਮੁਰੰਮਤ ਤੋਂ ਵਾਂਝੀ ਨਹੀਂ ਰਹੀ। ਉਨਾਂ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਜਦੋਂ ਉਨਾਂ ਹਲਕੇ ਦੀ ਸੇਵਾ ਸੰਭਾਲੀ ਸੀ, ਉਦੋਂ ਹਲਕੇ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਸਨ, ਪਰੰਤੂ ਉਨਾਂ ਵੱਲੋਂ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਸਾਰੀਆਂ ਸੜਕਾਂ ਇਕ-ਇਕ ਕਰਕੇ ਮੁਕੰਮਲ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਤੋਂ ਇਲਾਵਾ ਪਿੰਡਾਂ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਰਾਹੋਂ-ਫਿਲੌਰ ਸੜਕ ਦੀ ਕਾਇਆ ਕਲਪ ਲਈ ਉਨਾਂ ਵੱਲੋਂ ਵਿਧਾਨ ਸਭਾ ਵਿਚ ਵੀ ਮੁੱਦਾ ਉਠਾਇਆ ਗਿਆ ਸੀ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵੀ ਉਹ ਕਈ ਵਾਰ ਮਿਲੇ, ਜਿਸ ਸਦਕਾ ਅੱਜ ਇਸ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨਾਂ ਦੱਸਿਆ ਕਿ ਸੜਕ ਦੇ ਰਾਹੋਂ ਤੋਂ ਸ਼ੁਰੂ ਹੋਣ ਵਾਲੇ ਕਰੀਬ 200 ਮੀਟਰ ਦੇ ਟੋਟੇ ਨੂੰ ਉਨਾਂ ਕੰਕਰੀਟ ਦਾ ਬਣਾਉਣ ਲਈ ਕਿਹਾ ਹੈ, ਕਿਉਂਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਇਹ ਅਕਸਰ ਟੁੱਟ ਜਾਂਦਾ ਹੈ।  ਰਾਹੋਂ ਨਗਰ ਵਾਸੀਆਂ ਨੂੰ ਸੜਕ ਦੇ ਕੰਮ ਦੇ ਸ਼ੁਰੂ ਹੋਣ ਦੀ ਮੁਬਾਰਕਬਾਦ ਦਿੰਦਿਆਂ ਉਨਾਂ ਕਿਹਾ ਕਿ ਇਹ ਸੜਕ ਬਣਨ ਨਾਲ ਰਾਹੋਂ ਵਾਸੀਆਂ ਤੋਂ ਇਲਾਵਾ ਇਥੋਂ ਲੰਘਣ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਅਧਿਕਾਰੀਆਂ ਨੂੰ ਸੜਕ ਲਈ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਦੀ ਤਾਕੀਦ ਕੀਤੀ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਸਮੇਤ ਸਮੂਹ ਕੌਂਸਲਰਾਂ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਵਿਧਾਇਕ ਅੰਗਦ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।  ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਅਨਿਲ ਗਰਗ, ਐਕਸੀਅਨ ਗਿੰਦਰ ਸਿੰਘ, ਐਸ. ਡੀ. ਓ ਕੁਲਦੀਪ ਚੰਦ ਤੇ ਜਸਨੂਰਪਾਲ ਸਿੰਘ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਮੀਤ ਪ੍ਰਧਾਨ ਮਾਸਟਰ ਮੋਹਿੰਦਰ ਪਾਲ, ਨਰਿੰਦਰ ਸਿੰਘ, ਦਵਿੰਦਰ ਕੁਮਾਰ, ਕਰਨੈਲ ਸਿੰਘ, ਰਾਜੇਸ਼ ਚੋਪੜਾ, ਸਤਪਾਲ, ਸਰੂਪ ਬਡਵਾਲ, ਗੁਰਮੇਲ ਰਾਮ, ਹਰਸ਼ ਜੋਸ਼ੀ, ਜਸਵਿੰਦਰ ਚੋਪੜਾ, ਬੂਟਾ ਰਾਮ, ਬੌਬੀ, ਅਸ਼ੋਕ, ਅਸ਼ਵਨੀ ਜੋਸ਼ੀ, ਲਖਵੀਰ ਫਾਂਬੜਾ, ਪਿ੍ਰਤਪਾਲ, ਜਸਵਿੰਦਰ ਲੋਂਗੀਆ, ਕਾਲਾ, ਡਾ. ਸੈਣੀ, ਚੜਤ ਸਿੰਘ, ਲਵਲੀ, ਤਜਿੰਦਰ ਕੌਰ ਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।     ਕੈਪਸ਼ਨ :

Leave a Reply

Your email address will not be published. Required fields are marked *

Open chat