ਡੈਨਮਾਰਕ ਵਿਖੇ “ਯੋਗ ਦਿਵਸ” ਮਨਾਇਆ ਗਿਆ

Spread the love

ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ):-ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਜਿੱਥੇ ਭਾਰਤ ਦੇ ਹਰ ਕੋਨੇ ਵਿੱਚ ਯੋਗਾ ਅਧਿਆਪਕਾਂ ਨੇ ਯੋਗਾਸਨ ਕਰਕੇ ਲੋਕਾਂ ਨੂੰ ਯੋਗ ਕਰਨ ਲਈ ਪ੍ਰੇਰਿਤ ਕੀਤਾ ਉੱਥੇ ਯੂਰਪ ਦੇ ਦੇਸ਼ ਡੈਨਮਾਰਕ ਵਿੱਚ ਵੀ ਯੋਗ ਦਿਵਸ ਦੀ ਧੂਮ ਰਹੀ । ਡੈਨਮਾਰਕ ਦੇ ਪ੍ਰਮੁੱਖ ਸਮਾਜ ਸੇਵਕ , “ਦੀਵਾ” ਸੰਸਥਾ ਦੇ ਪ੍ਰਧਾਨ ਅਤੇ ਭਾਜਪਾ ਦੇ ਕਨਵੀਨਰ ਰਮੇਸ਼ ਭਾਰਦਵਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇਸ਼ ਦੀ ਪ੍ਰਤੀਨਿਧਤਾ ਕਰਦੇ ਭਾਰਤੀ ਰਾਜਦੂਤ ਪੂਜਾ ਕਪੂਰ ਨੇ ” ਯੋਗ ਦਿਵਸ ” ਦੇ ਮੌਕੇ ਤੇ ਕਈ ਪ੍ਰਕਾਰ ਦੀਆਂ ਯੋਗ ਕਰਿਆਵਾਂ ਕਰਕੇ  ਡੈਨਿਸ਼ ਅਤੇ ਭਾਰਤੀ ਲੋਕਾਂ ਨੂੰ ਯੋਗ ਦੇ ਲਾਭ ਦੱਸੇ ਅਤੇ ਕਿਹਾ ਕਿ ਅੱਜ ਦੀ ਦੌੜ ਭੱਜ ਦੀ ਜਿੰਦਗੀ ਵਿੱਚ ਸਾਨੂੰ ਥੋੜਾ ਸਮਾਂ ਕੱਢ ਕੇ ਆਪਣੀ ਸਿਰਤ ਦਾ ਖਿਆਲ ਕਰਨਾ ਚਾਹੀਦਾ ਹੈ ਅਤੇ ਇਸ ਲਈ ਯੋਗਾਸਨ ਅਤੇ ਵਰਜਿਸ਼ ਕਰਨੀ ਚਾਹੀਦੀ ਹੈ । ਇਸ ਨਾਲ ਸਾਡਾ ਸਰੀਰ ਨਿਰੋਗ ਰਹੇਗਾ । ਪੂਜਾ ਕਪੂਰ ਨੇ ਕਿਹਾ ਕਿ ਯੋਗਾਸਨ ਬਹੁਤ ਹੀ ਪੁਰਾਤਨ ਕਿਰਿਆ ਹੈ ਜਿਸ ਨਾਲ ਸਰੀਰ ਨੂੰ ਹਰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ । ਇਸ ਮੌਕੇ ਬਹੁਤ ਸਾਰੀਆਂ ਯੋਗ ਸੰਸਥਾਵਾਂ ਜਿਵੇਂ ਆਰਟ ਆਫ ਲਿਵਿੰਗ ਸੰਸਥਾ , ਈਸ਼ਾ ਯੋਗ ਸੰਸਥਾ , ਡੈਨਿਸ਼ ਅਸ਼ਟਾਂਗ ਯੋਗ ਸੰਸਥਾ , ਸ਼੍ਰੀ ਬ੍ਰਹਮਕੁਮਾਰੀ ਸੰਸਥਾ ਆਦਿ ਸੰਸਥਾਵਾਂ ਸ਼ਾਮਲ ਸਨ ਨੇ ਯੋਗ ਦਿਵਸ ਵਿੱਚ ਭਾਗ ਲਿਆ ।

Leave a Reply

Your email address will not be published. Required fields are marked *

Open chat