ਲਕਸ਼ਮੀ ਨਰਾਇਣ ਮੰਦਰ ਵਿਖੇ “ਹਵਨ ਯੱਗ” ਕਰਵਾਇਆ ਗਿਆ

Spread the love

ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ):-ਪੁਰਾਣੀ ਦਾਣਾ ਮੰਡੀ ਬੰਗਾ ਵਿਖੇ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ “ਹਵਨ ਯੱਗ” ਦਾ ਆਯੋਜਨ ਕਰਵਾਇਆ ਗਿਆ । ਇਸ “ਹਵਨ ਯੱਗ” ਵਿੱਚ ਸ਼ਰਧਾਲੂਆਂ ਨੇ ਆਹੂਤੀਆਂ ਪਾਕੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਜਗਦੀਪ ਕੌਸ਼ਲ ਅਤੇ ਨਰੇਸ਼ ਗੌੜ  ਨੇ ਦੱਸਿਆ ਕਿ 97 ਸਾਲ ਪਹਿਲਾਂ ਸ਼੍ਰੀ ਲਕਸ਼ਮੀ ਨਾਰਾਇਣ ਦੇ ਇਸ ਮੰਦਰ ਦਾ ਇਸੇ ਦਿਨ ਚਿਤਰਾ ਨਛੱਤਰ ਵਿੱਚ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਇਸ ਖੁਸ਼ੀ ਨੂੰ ਸਾਂਝੀ ਕਰਨ ਲਈ “ਹਵਨ ਯੱਗ” ਕਰਵਾਇਆ ਗਿਆ ਹੈ। ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੰਗਾ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ ਨੇ ਕਿਹਾ ਕਿ ਵੈਸੇ ਵੀ ਕਰੋਨਾ ਵਰਗੀ ਨਾਮੁਰਾਦ ਬੀਮਾਰੀ ਦੇ ਵਿਸ਼ਾਣੂਆਂ ਨੂੰ ਖਤਮ ਕਰਨ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਇਹੋ ਜਿਹੇ “ਹਵਨ ਯੱਗ” ਜਰੂਰ ਕਰਵਾਉਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਹੁਣ ਮੰਦਰ ਵਿੱਚ ਹਰੇਕ ਜੇਠੇ ਐਤਵਾਰ ਨੂੰ ਹਵਨ ਯੱਗ ਨਿਰੰਤਰਣ ਕਰਵਾਇਆ ਜਾਵੇਗਾ । ਇਸ ਮੌਕੇ ਪੰਡਿਤ ਸ਼ਾਮ ਲਾਲ ਸ਼ਰਮਾਂ ਨੇ ਪੂਰਣ ਮੰਤਰਾਂ ਨਾਲ ਹਵਨ ਯੱਗ ਸੰਪੂਰਨ ਕੀਤਾ । ਮੰਦਰ ਦੇ ਪੁਜਾਰੀ ਕੇਸ਼ਵ ਦੱਤ ਸ਼ਰਮਾਂ ਅਤੇ ਉਹਨਾਂ ਦੀ ਧਰਮ ਪਤਨੀ “ਹਵਨ ਯੱਗ” ਦੇ ਜਜਮਾਨ ਦੀ ਭੂਮਿਕਾ ਨਿਭਾਈ ।

Leave a Reply

Your email address will not be published. Required fields are marked *

Open chat