ਲੁਧਿਆਣਾ ਦੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜਲਦ ਹੀ ਆਪ ਦੇ ਵਪਾਰ ਵਿੰਗ ਦਾ ਵਫ਼ਦ ਆਗੂਆਂ ਨੂੰ ਮਿਲੇਗਾ – ਬਾਵਾ

Spread the love

ਲੁਧਿਆਣਾ, ਵਿਜੈ ਕੁਮਾਰ

ਸਨਅਤੀ ਸ਼ਹਿਰ ਲੁਧਿਆਣਾ ਦੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦਾ ਇੱਕ ਵਫ਼ਦ ਪਾਰਟੀ ਦੇ ਆਗੂਆਂ ਨੂੰ ਮਿਲੇਗਾ | ਆਮ ਆਦਮੀ ਪਾਰਟੀ ਲੁਧਿਆਣਾ ਦੇ ਵਪਾਰ ਵਿੰਗ ਦੇ ਪ੍ਰਧਾਨ ਪਰਮਪਾਲ ਸਿੰਘ ਬਾਵਾ ਨੇ ਦੱਸਿਆ ਕਿ ਪਾਰਟੀ ਦੇ ਲੁਧਿਆਣਾ ਸਥਿਤ ਦਫਤਰ ਵਿੱਚ ਬੀਤੇ ਦਿਨ ਵਪਾਰ ਵਿੰਗ ਦੀ ਮੀਟਿੰਗ ਵਿੱਚ ਸਾਥੀਆਂ ਦੇ ਨਾਲ ਸਨਅਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ , ਜਿਸ ਵਿੱਚ ਸਾਰੇ ਆਗੂਆਂ ਦੀ ਸਲਾਹ ਨਾਲ ਇਕ ਵਫ਼ਦ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲਣ ਲਈ ਜਾਵੇਗਾ ਅਤੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਆਗੂਆਂ ਸਾਹਮਣੇ ਰੱਖੀਆਂ ਜਾਣਗੀਆਂ ਤਾਂ ਕਿ ਆਉਣ ਵਾਲੀਆਂ 2022 ਦੀਆਂ ਚੌਣਾਂ ਦੇ ਆਮ ਆਦਮੀ ਪਾਰਟੀ ਦੇ ਮਨੋਰਥ ਪੱਤਰ ਵਿੱਚ ਜਗਾਹ ਮਿਲ ਸਕੇ ਅਤੇ ਮੁਸ਼ਕਿਲਾਂ ਨੂੰ ਹੱਲ ਕਰਵਾਇਆ ਜਾ ਸਕੇ ਅਤੇ ਕੁਝ ਅਹਿਮ ਐਲਾਨ ਚੌਣ ਮਨੋਰਥ ਪੱਤਰ ਵਿੱਚ ਕੀਤੇ ਜਾ ਸਕਣ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸਹਾਇਕ ਸਕੱਤਰ ਵਪਾਰ ਵਿੰਗ ਰਵਿੰਦਰਪਾਲ ਸਿੰਘ ਪਾਲੀ, ਜ਼ਿਲਾਂ ਸਕੱਤਰ ਵਪਾਰ ਵਿੰਗ ਚੰਦਰ ਭਾਰਦਵਾਜ, ਫਤਿਹਚੰਦ ਖੋਸਲਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ, ਪਵਨ ਕੁਮਾਰ, ਐਸ ਕੇ ਸੋਨੀ, ਭੂਸ਼ਣ ਅਰੋੜਾ, ਚੈਲ ਸਿੰਘ, ਰਾਜਿੰਦਰ ਸਿੰਘ ਖਾਲਸਾ, ਜਗਦੀਸ਼ ਸੈਣੀ, ਅਮਰੀਕ ਸਿੰਘ ਬਿੱਟੂ, ਦਵਿੰਦਰ ਬਾਵਾ, ਇੰਦਰਜੀਤ ਵਰਮਾ, ਲਖਵੀਰ ਸਿੰਘ ਪੱਪੂ, ਹਰਮੀਤ ਸਿੰਘ ਭਾਟੀਆ ਅਤੇ ਸਾਵਣ ਖੁਰਾਣਾ ਹਾਜਿਰ ਰਹੇ|

Leave a Reply

Your email address will not be published. Required fields are marked *

Open chat