ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਬਿਜਲੀ ਦੀ 300 ਯੂਨਿਟ ਹਰੇਕ ਮਹੀਨੇ ਜਨਤਾ ਨੂੰ ਮੁਫਤ ਦਿੱਤੀ ਜਾਵੇਗੀ:- ਆਪ ਆਗੂ

Spread the love

ਨਵਾਂਸ਼ਹਿਰ 6 ਜੁਲਾਈ (ਜਗਦੀਪ ਸਿੰਘ ਮਾਣੇਵਾਲ) ਅੱਜ ਆਮ ਆਦਮੀ ਪਾਰਟੀ ਜਿਲ੍ਹਾ ਨਵਾਂਸ਼ਹਿਰ ਦੀ ਮੀਟਿੰਗ ਸ਼ਿਵਕਰਨ ਚੇਚੀ ਜਿਲ੍ਹਾ ਪ੍ਰਧਾਨ ਤੇ ਮਨੋਹਰ ਲਾਲ ਜਿਲ੍ਹਾ ਸਕੱਤਰ ਦੀ ਅਗਵਾਈ ਵਿੱਚ ਨਵਾਂਸ਼ਹਿਰ ਵਿਖੇ ਹੋਈ। ਜਿਸ ਵਿੱਚ ਬੀਬੀ ਸੰਤੋਸ਼ ਕਟਾਰੀਆ ਸੂਬਾ ਉੱਪ ਪ੍ਰਧਾਨ, ਸ਼ਿਵ ਕੌੜਾ ਸੂਬਾ ਜਨਰਲ ਸਕੱਤਰ ਟ੍ਰੇਡ ਵਿੰਗ, ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ ਵੀ ਸ਼ਾਮਿਲ ਹੋਏ।
ਇਸ ਮੌਕੇ ਸ਼ਿਵਕਰਨ ਤੇ ਮਨੋਹਰ ਲਾਲ ਨੇ ਕਿਹਾ ਕਿ ਬਿਜਲੀ ਅੰਦੋਲਨ ਨੂੰ ਜਨ ਅੰਦੋਲਨ ਦਾ ਰੂਪ ਦੇ ਕੇ ਬੂਬ ਪੱਧਰ ਤੱਕ ਹਰੇਕ ਘਰ ਤੱਕ ਪਹੁੰਚਾਇਆ ਜਾਵੇਗਾ ਤੇ ਲੋਕਾਂ ਨੂੰ ਮਹਿੰਗੀ ਬਿਜਲੀ ਤੇ ਪਾਵਰ ਕੱਟਾਂ ਵਾਰੇ ਜਾਗਰੂਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਜਨਤਾ ਨੂੰ 300 ਯੂਨਿਟ ਮਹੀਨੇ ਦੀ ਤੇ ਦੋ ਮਹੀਨੇ ਦੀ 600 ਯੂਨਿਟ ਬਿਜਲੀ ਹਰੇਕ ਵਰਗ ਨੂੰ ਮੁਫਤ ਮੁਹੱਈਆ ਕਰਵਾਈ ਜਾਵੇਗੀ।
ਬੀਬੀ ਸੰਤੋਸ਼ ਕਟਾਰੀਆ ਨੇ ਬਿਜਲੀ ਕੱਟਾਂ ‘ਤੇ ਕਾਬੂ ਪਾਉਣ ਵਿੱਚ ਕੈਪਟਨ ਸਰਕਾਰ ਨਾਕਾਮ ਹੋਈ ਹੈ। ਪੰਜਾਬ ਦੀ ਜਨਤਾ ਗਰਮੀ ਦੇ ਨਾਲ ਮਰ ਰਹੀ ਹੈ ਤੇ ਪਿੰਡਾਂ ਵਿੱਚ ਬਿਜਲੀ ਨਾ ਆਉਣ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਹੋ ਰਿਹਾ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।
ਸ਼ਿਵ ਕੌੜਾ ਨੇ ਕਿਹਾ ਅੱਤ ਦੀ ਗਰਮੀ ਵਿੱਚ ਬਿਜਲੀ ਨਾ ਮਿਲਣ ਕਰਕੇ ਪੂਰਾ ਪੰਜਾਬ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ।
ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਬਾਦਲਾਂ ਵਲੋਂ ਕੀਤੇ ਗਏ ਗਲਤ ਬਿਜਲੀ ਸਮਝੌਤਿਆਂ ਦਾ ਖਮਿਆਜ਼ਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਕਾਂਗਰਸ ਤੇ ਅਕਾਲੀ ਦੋਨੋਂ ਹੀ ਪੰਜਾਬ ਦੀ ਜਨਤਾ ਨੂੰ ਝੂਠ ਬੋਲ ਕੇ ਬੇਵਕੂਫ ਬਣਾਉਣਾ ਚਾਹੁੰਦੇ ਹਨ ਜਦਕਿ ਜਨਤਾ ਜਾਗਰੂਕ ਹੋ ਚੁੱਕੀ ਹੈ। ਇਸ ਮੌਕੇ ਚੰਦਰ ਮੋਹਨ ਜੇਡੀ, ਗਗਨ ਅਗਨੀਹੋਤਰੀ, ਸੁਰਿੰਦਰ ਸੰਘਾ, ਮਨਦੀਪ ਅਟਵਾਲ, ਬਲਵੀਰ ਕਰਨਾਣਾ, ਰਾਜਦੀਪ ਸ਼ਰਮਾ, ਰਾਜ ਕੁਮਾਰ ਮਾਹਲ ਖੁਰਦ, ਅਸ਼ੋਕ ਕਟਾਰੀਆ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਪ੍ਰਧਾਨ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਜਨਤਾ ਦੇ ਪਿਛਲੇ ਬਿੱਲਾਂ ਦੀ ਬਕਾਇਆ ਰਾਸ਼ੀ ਮਾਫ ਕੀਤੀ ਜਾਵੇਗੀ ਤੇ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਮਹੁੱਈਆ ਕਰਵਾਈ ਜਾਵੇਗੀ। ਜਿਸ ਦੀ ਅਰਵਿੰਦ ਕੇਜਰੀਵਾਲ ਜੀ ਨੇ ਜਨਤਾ ਨੂੰ ਗਰੰਟੀ ਦਿੱਤੀ ਹੈ।
ਇਸ ਮੌਕੇ ਰਣਵੀਰ ਸਿੰਘ, ਬਿੱਟਾ ਰਾਣਾ, ਆਤਮਾ ਰਾਮ,ਰਮਨ ਕਸਾਣਾ, ਤਜਿੰਦਰ ਤੇਜਾ, ਟੀਟੂ ਆਹੂਜਾ, ਮਾਸਟਰ ਰਾਮ ਕ੍ਰਿਸ਼ਨ, ਕੁਲਵੰਤ ਸਿੰਘ, ਗੁਰਦੇਵ ਸਿੰਘ,ਅਮਰਦੀਪ ਬੰਗਾ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ ਝਿੱਕਾ, ਯੋਗੇਸ਼ ਰਾਹੋਂ, ਗੁਲਭੂਸ਼ਣ ਚੌਪੜਾ, ਬਲਵਿੰਦਰ ਸਿੰਘ, ਭਗਤ ਰਾਮ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਬਲਿਹਾਰ ਸੰਧੂ ਤੇ ਜਸਕਰਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Open chat