ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮੱਲਾਂ ਵਾਲਾ ਦੀ ਹੋਈ ਨਵੀਂ ਚੋਣ ਵਿਚ ਫ਼ੇਰ ਦੁਬਾਰਾ ਸਰਬ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਤੇ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ

Spread the love

ਫਿਰੋਜ਼ਪੁਰ (ਗੌਰਵ ਭਟੇਜਾ)
ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਲਾਂਵਾਲਾ ਦੀ ਮੀਟਿੰਗ ਕਰਕੇ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਪਿੰਡ ਆਸਫ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ । ਇਹ ਮੀਟਿੰਗ ਕਿਸਾਨ ਆਗੂ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ ਤੇ ਗੁਰਮੇਲ ਸਿੰਘ ਫੱਤੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪ੍ਰਧਾਨ ਸਤਨਾਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿਚ ਵੱਖ ਵੱਖ ਪਿੰਡਾਂ ਤੋਂ ਕਿਸਾਨ ਮਜ਼ਦੂਰ ਬੀਬੀਆਂ ਬੱਚਿਆਂ ਨੇ ਹਿੱਸਾ ਲਿਆ। ਜੋਨ ਮੱਲਾਂਵਾਲਾ ਦੇ ਪਿੰਡਾਂ ਦਾ ਸਗੰਠਨ ਵੱਡਾ ਹੋਣ ਕਰਕੇ ਇਸ ਨੂੰ ਦੋ ਭਾਗਾਂ ਵਿਚ ਵੰਡ ਕੇ ਇੱਕ ਹੋਰ ਜੋਨ ਆਰਿਫਕੇ ਬਣਿਆ ਹੈ ਤੇ 20 ਪਿੰਡਾਂ ਤੋਂ ਆਏ ਕਿਸਾਨਾਂ ਮਜ਼ਦੂਰਾਂ ਨੇ ਜੋਨ ਮੱਲਾਂ ਵਾਲੇ ਦੇ ਨਵੇਂ ਆਗੂਆਂ ਦੀ ਚੋਣ ਕਰਕੇ ਸਰਬ ਸੰਮਤੀ ਨਾਲ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਦੁਬਾਰਾ ਫਿਰ ਜੋਨ ਦਾ ਪ੍ਰਧਾਨ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ ਤੇ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਨੂੰ ਚੁਣਿਆ ਤੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਗੱਟੀ ਹਰੀਕੇ, ਖਜ਼ਾਨਚੀ ਗੁਰਮੁਖ ਸਿੰਘ ਕਾਮਲ ਵਾਲਾ, ਪ੍ਰੈਸ ਸਕੱਤਰ ਜਗਸੀਰ ਸਿੰਘ ਮੱਸਾ ਸਿੰਘ ਆਗੂਆਂ ਨੂੰ ਬਾਕੀ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ। ਜੋਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਵਿਸ਼ਵਾਸ ਦਵਾਇਆ ਸੰਗਤ ਨੇ ਸੇਵਾ ਬਖਸ਼ੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇ ਕੇ ਤੇ ਜ਼ਿਲ੍ਹਾ ਖ਼ਜ਼ਾਨਚੀ ਰਣਜੀਤ ਸਿੰਘ ਖੱਚਰ ਵਾਲਾ ਨੇ ਕਿਹਾ ਕੇ ਜੋਨ ਦੇ ਨਵੇਂ ਆਗੂਆਂ ਦੀ ਚੋਣ ਕੀਤੀ ਹੈ ਜੋ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਵਿਚ ਕੰਮ ਕਰਕੇ ਜਥੇਬੰਦੀ ਨੂੰ ਹੋਰ ਵੀ ਮਜ਼ਬੂਤ ਕਰਨਗੇ ਆਗੂਆਂ ਨੇ ਅੱਗੇ ਕਿਹਾ ਕਿ ਜੋ ਦਿੱਲੀ ਵਿਖੇ ਸੰਘਰਸ਼ ਚੱਲ ਰਿਹਾ ਹੈ। ਉਸ ਵਿੱਚ 13 ਅਗਸਤ ਨੂੰ ਵੱਡਾ ਜਥਾ ਟਰੈਕਟਰ ਟਰਾਲੀਆਂ ਤੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ। ਇਸ ਮੌਕੇ ਗੁਰਨਾਮ ਸਿੰਘ, ਮਨਪ੍ਰੀਤ ਸਿੰਘ ,ਜੋਗਾ ਸਿੰਘ, ਸੁਖਵਿੰਦਰ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ, ਗੁਰਚਰਨ ਸਿੰਘ, ਗੁਰਦੇਵ ਸਿੰਘ ਆਦਿ ਬਾਕੀ ਆਹੁਦੇਦਾਰ ਚੁਣੇ ਗਏ

Leave a Reply

Your email address will not be published. Required fields are marked *

Open chat