ਗੁਜਰ ਸਮਾਜ ਤੇ ਬਾਰੇ ਕਿਸੇ ਤਰ੍ਹਾਂ ਦੀ ਅਪਮਾਨ ਜਨਕ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਰਾਹੁਲ ਆਦੋਆਣਾ ,ਚੌਧਰੀ ਮਨਪ੍ਰੀਤ

Spread the love

ਗੁੱਜਰ ਸਮਾਜ ਬਾਰੇ ਕਿਸੇ ਤਰ੍ਹਾਂ ਦੀ ਅਪਮਾਨ ਜਨਕ ਟਿੱਪਣੀ ਬਰਦਾਸ਼ਤ ਨਹੀ ਕਰਾਂਗੇ …. ਰਾਹੁੱਲ ਚੌਧਰੀ

ਸ਼ਿਮਲਾ-(ਭਡਾਰੀ)-ਮਾਲ ਰੋਡ ਸਿ਼ਮਲਾ ਦੇ ਇੱਕ ਪਬਲਿਸ਼ਰ ਮਨਿਰਵਾ ਬੁਕ ਹਾਓੁਸ ਵਲੋਂ ਗੁੱਜਰ ਸਮਾਜ ਦੀਆਂ ਔਰਤਾਂ ਵਾਰੇ ਭੈੜੀਆਂ ਟਿੱਪਣੀ ਪ੍ਰਕਾਸਿ਼ਤ ਕਰਨ ਤੇ ਐਕਸ਼ਨ ਵਿੱਚ ਆਏ ਗੁੱਜਰ ਸਮਾਜ ਅੱਗੇ ਗੋਢੇ ਟੇਕਦਿਆ ਅੱਜ ਮੁਆਫੀ ਮੰਗ ਲਈ ਹੈ ਅਤੇ ਆਪਣੇ ਅਡੀਸ਼ਨ ਨੂੰ ਵਾਪਿਸ ਲੈਣ ਅਤੇ ਸਟਾਕ ਨੂੰ ਨਸ਼ਟ ਕਰਨ ਦਾ ਵਾਅਦਾ ਵੀ ਕੀਤਾ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਸਮਾਜ ਦੇ ਆਗੂ ਗੁੱਜਰ ਆਰਮੀ ਦੇ ਪੰਜਾਬ ਪ੍ਰਧਾਨ ਚੌਧਰੀ ਰਾਹੁੱਲ ਆਦੋਆਣਾ ਅਤੇ ਅਬਿਮਾਨਿਓ ਹਿਮਾਚਲ ਏਕਤਾ ਮੋਰਚਾ ਆਗੂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਉਹਨਾਂ ਦੇ ਸਾਹਮਣੇ ਇਹ ਗੱਲ ਸਾਹਮਣੇ ਆਈ ਵੀ ਮਾਲ ਰੋਡ ਸਿਮਲਾ ਦੇ ਇੱਕ ਪਬਲਿਸ਼ਰ ਵਲੋਂ ਕਿਤਾਬ ਵਿੱਚ ਗੁੱਜਰ ਸਮਾਜ ਦੀਆਂ ਔਰਤਾਂ ਵਾਰੇ ਗਲਤ ਸ਼ਬਦਾਵਲੀ ਵਰਤ ਕੇ ਗੁੱਜਰ ਸਮਾਜ ਦਾ ਹੀ ਨਹੀ ਬਲਕਿ ਸਮੁੱਚੀਆਂ ਔਰਤਾਂ ਦਾ ਅਪਮਾਨ ਕੀਤਾ ਹੈ । ਇਸ ਸਬੰਧੀ ਉਹਨਾਂ ਦੀ ਜਥੇਬੰਦੀ ਵਲੋਂ ਹਿਮਾਚਲ ਵਿਖੇ ਕੀਤੇ ਭਰਵੇਂ ਇਕੱਠ ਜਿਸ ਵਿੱਚ ਧੰਨਪਤ ਭੂੰਬਲਾ ਮਹਾਂਮੰਤਰੀ ਪੰਜਾਬ, , ਕਮਲ ਚੌਧਰੀ ਜਿ਼ਲਾ ਪ੍ਰਧਾਨ ਰੂਪਨਗਰ, ਪ੍ਰਕਾਸ਼ ਰਾਓ ਸੂਬਾ ਪ੍ਰਧਾਨ ਹਿਮਾਚਲ ਗੁੱਜਰ ਸਭਾ, ਗੁਲਜਾਰ ਭਾਰਤੀ, ਠਾਕੁਰ ਦਾਸ , ਰਤਨ ਲਾਲ ਅਤੇ ਪਰਮ ਦੇਵ ਸਮੇਤ ਲੱਗਭੱਗ 600 ਵਿਅਕਤੀਆਂ ਦਾ ਇਕੱਠ ਹੋਇਆ ਜਿਸ ਵਿੱਚ ਇਸ ਪਬਲਿਸ਼ਰ ਵਲੋਂ ਮੁਆਫੀ ਮੰਗਦਿਆ ਇਸ ਕਿਤਾਬ ਦੀਆਂ ਵਿੱਕਰੀ ਹੋਈਆਂ ਕਾਪੀਆਂ ਨੂੰ ਵਾਪਿਸ ਲੈਣ, ਉਹਨਾਂ ਪਾਸ ਜੋ ਸਟਾਕ ਪਿਆ ਹੈ ਨੂੰ ਨਸ਼ਟ ਕਰਨ ਦਾ ਵਾਅਦਾ ਕੀਤਾ ਹੈ ਅਤੇ ਅਗਾਹ ਤੋਂ ਅਜਿਹੀ ਗਲਤੀ ਨਾ ਕਰਨ ਦਾ ਵੀ ਵਾਅਦਾ ਕੀਤਾ । ਰਾਹੁੱਲ ਚੌਧਰੀ ਅਤੇ ਅਭਿਮਾਨਿਓ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਅਪਮਾਨ ਜਨਕ ਟਿੱਪਣੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ । ਅਜਿਹੀਆਂ ਅਪਹੂਦਰਿਆਂ ਟਿੱਪਣੀਆਂ ਕਰਨ ਵਾਲਿਆ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ।ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਬਾਬਤ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਵੀ ਦਿੱਤਾ ਗਿਆ ਹੈ ਤਾਂ ਜੋ ਜਿਨ੍ਹਾਂ ਸਰਕਾਰੀ ਅਦਾਰਿਆ ਵਿੱਚ ਇਹ ਕਿਤਾਬ ਗਈ ਹੈ ਉਥੋ ਵਾਪਿਸ ਲਿਆਦੀ ਜਾ ਸਕੇ ।
ਫੋਟੋ : ਹਿਮਾਚਲ ਵਿਖੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਗੁੱਜਰ ਆਰਮੀ ਦੇ ਆਗੂ ਅਤੇ ਕੀਤੇ ਗਏ ਇਕੱਠ ਦਾ ਦ੍ਰਿਸ।

Leave a Reply

Your email address will not be published. Required fields are marked *

Open chat