ਬਲਾਚੌਰ ਮਹਿੰਦੀਪੁਰ ਦੇ ਵਿਅਕਤੀ ਨਾਲ ਲੜਕੀ ਪਰਿਵਾਰ ਨੇ ਲੜਕੇ ਨੂੰ ਵਿਦੇਸ਼ ਕੈਨੇਡਾ ਲਿਜਾਣ ਲਈ ਮਾਰੀ 35 ਲੱਖ ਰੁਪਏ ਦੀ ਠੱਗੀ, ਸਿਟੀ ਥਾਣਾ ਬਲਾਚੌਰ ਪੁਲਸ ਨੇ ਲੜਕੀ ਸਮੇਤ ਮਾਤਾ ਪਿਤਾ ਅਤੇ ਭਰਾ ਤੇ ਕੀਤਾ ਮੁਕੱਦਮਾ ਦਰਜ -ਏ ਐਸ ਆਈ ਲਖਵੀਰ ਚੰਦ

Spread the love

ਬਲਾਚੌਰ 23 ਅਗਸਤ (ਤੇਜ਼ ਪ੍ਰਕਾਸ਼ ਖਾਸਾ )ਸਿਟੀ ਥਾਣਾ ਬਲਾਚੌਰ ਦੇ ਏਐਸਆਈ ਲਖਵੀਰ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ, ਵਾਸੀ ਵਾਰਡ ਨੰਬਰ 12 ਮਹਿੰਦੀਪੁਰ ਬਲਾਚੌਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕਿਰਨਦੀਪ ਕੌਰ ਪੁੱਤਰੀ ਸੁੱਚਾ ਸਿੰਘ, ਲਖਵਿੰਦਰ ਕੌਰ ਪਤਨੀ ਸੁੱਚਾ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਸੁੱਚਾ ਸਿੰਘ, ਸੁੱਚਾ ਸਿੰਘ ਪੁੱਤਰ ਮਲੂਕ ਸਿੰਘ ਸਾਰੇ ਵਾਸੀਆਨ ਪਿੰਡ ਜਗਤਪੁਰ ਥਾਣਾ ਬਲਾਚੌਰ ਨੇ ਮੇਰੇ ਬੇਟੇ ਅਰਸ਼ਪ੍ਰੀਤ ਸਿੰਘ ਬਾਸੀ ਨੂੰ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਅਤੇ ਵਿਆਹ ਤੇ 35 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਕਿਰਨਦੀਪ ਕੌਰ ਵੱਲੋਂ ਵਿਦੇਸ਼ ਕੈਨੇਡਾ ਜਾਣ ਉਪਰੰਤ ਵਾਅਦੇ ਮੁਤਾਬਿਕ ਕੈਨੇਡਾ ਨਾ ਬੁਲਾਉਣ ਸਬੰਧੀ ਦਿੱਤੀ ਸੀ। ਜਿਸ ਦੀ ਪਡ਼ਤਾਲ ਮਾਣਯੋਗ ਆਈਜੀਪੀ ਸਾਹਿਬ ਲੁਧਿਆਣਾ ਰੇਂਜ ਵੱਲੋਂ ਸੀਨੀਅਰ ਕਪਤਾਨ ਪੁਲਸ ਖੰਨਾ ਨੂੰ ਮਾਰਕ ਕੀਤੀ, ਜਿਨ੍ਹਾਂ ਨੇ ਆਪਣੀ ਪੜਤਾਲੀਆ ਰਿਪੋਰਟ ਵਿੱਚ ਲਿਖਿਆ ਹੈ ਕਿ ਕਿਰਨਦੀਪ ਕੌਰ ਦੇ ਪਿਤਾ ਸੁੱਚਾ ਸਿੰਘ, ਮਾਤਾ ਲਖਵਿੰਦਰ ਕੌਰ ,ਭਰਾ ਅੰਮ੍ਰਿਤਪਾਲ ਸਿੰਘ ਦੀ ਭੈਣ ਕਿਰਨਦੀਪ ਕੌਰ ਨੂੰ ਕੈਨੇਡਾ ਭੇਜਣ ਦੀ ਖਾਤਰ ਸੁਖਵਿੰਦਰ ਸਿੰਘ ਦੇ ਲੜਕੇ ਅਰਸ਼ਪ੍ਰੀਤ ਸਿੰਘ ਬਾਸੀ ਨਾਲ ਸ਼ਾਦੀ ਕਰਵਾ ਕੇ ਉਸ ਨੂੰ ਵੀ ਕੈਨੇਡਾ ਲੈ ਕੇ ਜਾਣ ਦਾ ਭਰੋਸਾ ਦੇ ਕੇ ਸੁਖਵਿੰਦਰ ਸਿੰਘ ਤੋਂ 19 ਲੱਖ 65 ਹਜ਼ਾਰ ਰੁਪਏ ਸੁੱਚਾ ਸਿੰਘ ਦੇ ਅਕਾਉਂਟ ਵਿੱਚ ਪੁਆ ਕੇ ਅਤੇ ਸ਼ਾਦੀ ਪਰ 15 ਲੱਖ ਰੁਪਏ ਖ਼ਰਚਾ ਕਰਵਾਉਣ ਅਤੇ ਅਰਸ਼ਪ੍ਰੀਤ ਸਿੰਘ ਦੀ ਵਿਦੇਸ਼ ਕੈਨੇਡਾ ਦੀ ਫਾਈਲ ਨਾ ਲਗਾਉਣ ਕਾਰਨ ਠੱਗੀ ਮਾਰਨੀ ਸਾਹਮਣੇ ਆਉਂਦੀ ਹੈ।ਉਕਤ ਰਿਪੋਰਟ ਵਾਚਣ ਤੋਂ ਬਾਅਦ ਮਾਣਯੋਗ ਆਈਜੀਪੀ ਸਾਹਿਬ ਲੁਧਿਆਣਾ ਰੇਂਜ ਜੀ ਨੇ ਰਾਹੀਂ ਪੱਤਰ ਸੀਨੀਅਰ ਕਪਤਾਨ ਪੁਲੀਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਲਿਖਿਆ ਕਿ ਪੜਤਾਲੀਆ ਅਫ਼ਸਰ ਦੀ ਰਿਪੋਰਟ ਨੂੰ ਵਾਚਣ ਉਪਰੰਤ ਪ੍ਰਵਾਨ ਕੀਤਾ ਜਾਂਦਾ ਹੈ, ਪੜਤਾਲੀਆ ਰਿਪੋਰਟ ਅਨੁਸਾਰ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਸ ਤੇ ਉਕਤ ਦੋਸ਼ੀਆਂ ਦੇ ਖ਼ਿਲਾਫ਼ ਉਕਤ ਮੁਕੱਦਮਾ ਵੱਖ ਵੱਖ ਧਾਰਾਵਾਂ ਹੇਠ ਰਜਿਸਟਰ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Open chat